Wednesday, 22 February 2017

ਮਹਾਸ਼ਿਵਰਾਤਰੀ

" ਮਹਾਸ਼ਿਵਰਾਤਰੀ "

ਹਰੇਕ ਮਨੁਖ ਇਹ ਵਿਸ਼ਵਾਸ ਰਖਦਾ ਹੈ ਕਿ ਕੋਈ ਅਣਜਾਣ ਹਸਤੀ, ਕੋਈ ਅਣਜਾਣ ਸ਼ਕਤੀ ਹੈ ਜੋ ਸਾਰੇ ਬ੍ਰਹਿਮੰਡ ਨੂੰ ਨਿਯੰਤਰਿਤ ਕਰ ਰਹੀ ਹੈ। ਕਿਤੇ ਕੁਝ ਭੇਦ, ਕੋਈ ਨਾ ਕੋਈ ਸ਼ਕਤੀ ਹੈ ਜੋ ਸਦੀਵੀ ਹੈ, ਜੋ ਕਿ ਸਾਡੇ ਮਨ ਅਤੇ ਬੁੱਧੀ ਤੋਂ ਪਰੇ ਹੈ।

ਇਹ ਓੁਤਪਤਿ ਕਿਸੀ ਸ਼ਕਤੀ ਨਾਲ ਅਨੁਸ਼ਾਸਿਤ ਹੈ। ਇਹ ਦਰਿਆ,ਪਹਾੜ,ਜੰਗਲ,ਅੰਤਰਿਕਸ਼ ਆਦਿਕ - ਇਹ ਸਾਰੀ ਰਚਨਾ ਕਿਸੀ ਵਿਸ਼ਾਲ ਸ਼ਕਤੀ ਦੇ ਅਧੀਨ ਹਨ। ਇਸ ਬ੍ਰਹਿਮੰਡ ਵਿੱਚ ਬਹੁਤ ਸਾਰੇ ਜੀਵ ਹਨ - ਉਹਨਾ ਦਾ ਜਨਮ ਹੁੰਦਾ ਹੈ, ਉਹ ਜੀਵਨ ਨੂੰ ਧਾਰਨ ਕਰਦੇ ਹਨ।ਫੇਰ ਮੋਤ ਨੂ ਪ੍ਰਾਪਤ ਹੋ ਜਾਂਦੇ ਹਨ। ਕੌਣ ਹੈ ਜੋ ਇਹ ਰੱਚ ਰਿਹਾ ਹੈ? ਕੌਣ ਹੈ ਓਹ ਅਣਜਾਣ ਸ਼ਕਤੀ?

ਜ਼ਿੰਦਗੀ ਵਿਚ ਬੜਾ ਕੁਝ ਸਾਡੇ ਹੱਥ ਵਿੱਚ ਹੈ। ਅਸੀਂ ਅਪਣੇ ਕਰਮਾਂ ਅਤੇ ਮਿਹਨਤ ਨਾਲ ਬਹੁਤ ਕੁਝ ਲੱਭ ਸਕਦੇ ਹਾਂ , ਪਰ ਅਸੀਂ ਜੀਵਨ ਦੇ ਬਹੁਤ ਸਾਰੇ ਆਯਾਮਾੰੰ ਤੋਂ ਮਜਬੂਰ ਹੋ ਜਾਂਦੇ ਹਾਂ। ਜੀਵਨ ਦੀਆੰ ਕਈ ਬੁਝਾਰਤਾਂ ਦਾ ਜਵਾਬ ਨਹੀ ਲੱਭ ਪਾੱਦੇ। ਤਦ ਅਸੀਂ ਓਸ ਅਣਜਾਣ ਸ਼ਕਤੀ ਨੂਂ ਪ੍ਰਾਰਥਨਾ ਕਰਦੇ ਹਾਂ , ਸਾਡਾ ਅਹੰਕਾਰ ਗਲਦਾ ਹੈ ਅਤੇ ਸਾਡਾ ਸੀਸ ਓੁਸਦੇ ਚਰਨਾਂ ਤੇ ਝੁਕ ਜਾਂਦਾ ਹੈ।

ਓੁਸ  ਅਣਜਾਣ ਸ਼ਕਤੀ ਨੂੰ ਅਸਾਂ ਵੱਖ-ਵੱਖ ਨਾਮ ਦੇ ਕੇ ਪੁਕਾਰਿਆ,  ਵੱਖ ਵੱਖ ਰੂਪ ਵਿੱਚ ਧਿਯਾਆ। ਉਹੀ ਇੱਕ ਸ਼ਕਤੀ ਨੂਂ ਅਸੀਂ  ਈਸ਼ਵਰ , ਪਰਮੇਸ਼ੁਰ,ਪਰਮਾਤਮਾ , ਭਗਵਾਨ , ਅਲਾੱ ਖੁਦਾ , ਵਾਹਿਗੁਰੂ ਆਦਿਕ ਵੱਖ-ਵੱਖ ਨਾਮਾਂ ਤੋਂ ਪੁਕਾਰਦੇ ਹਾਂ।

ਕੋਈ ਉਸ ਸੱਤਾ ਨੂਂ ਨਿਰਾਕਾਰ ਰੂਪ ਵਿਚ, ਕੋਈ ਪ੍ਰਕਾਸ਼ ਸਵਰੂਪ ਵਿਚ , ਕੋਈ ਜੋਤੀ ਸਵਰੂਪ ਵਿਚ ਵਿਸ਼ਵਾਸ ਰਖਦਾ ਹੈ ਤੇ ਕੋਈ ਉਸਨੂੰ ਸਾਕਾਰ ਰੂਪ ਵਿਚ ਭਜਦਾ ਹੈ।

ਉਹ ਸ਼ਕਤੀ ਸਰਵ ਵਿਆਪਕ ਹੈ , ਸਰਵ ਸ਼ਕਤੀਵਾਨ ਹੈ, ਉੱਚਤਮ ਹੈ , ਸੂਖਮ ਹੈ। ਉਹੀ ਸਾਡੇ ਜਨਮ ਅਤੇ ਮਰਣ ਨੂਂ ਨਿਯੰਤਰਿਤ ਕਰਦੀ ਹੈ। ਉਸੇ ਨੂਂ ਅਸੀਂ  ਮਾਤਾ-ਪਿਤਾ, ਭਾਈ-ਬੰਧੂ  ਕਹਿ ਕੇ ਪੁਰਾਰਦੇ ਹਾਂ।

ਹਿੰਦੂ ਧਰਮ  ਵਿੱਚ ਉਹਦੇ ਜਨਮ ਦੇਣ ਵਾਲੇ ਸਵਰੂਪ ਨੂਂ ਬ੍ਰਹਮਾ, ਪੋਸ਼ਣ ਦੇਣ ਵਾਲੇ   ਰੂਪ ਨੂਂ ਵਿਸ਼ਨੂੰ ਅਤੇ ਵਿਨਾਸ਼ਕਾਰੀ ਰੂਪ ਨੂਂ ਮਹੇਸ਼ ਕਿਹਾ ਗਯਾ ਹੈ।ਬ੍ਰਹਮਾ - ਵਿਸ਼ਨੂੰ - ਮਹੇਸ਼ ਉਸੀ ਦੇ ਸਵਰੂਪ ਹਨ।

ਭਗਵਾਨ ਰਾਮ,ਭਗਵਾਨ ਕਰਿਸ਼ਨ, ਮਾੰ ਦੁਰਗਾ ਆਦਿਕ ਬਹੁਤ ਸਾਰੇ ਦੇਵੀ ਦੇਵਤਿਆਂ ਦੀ ਪੂਜਾ ਦਾ ਪ੍ਰਚਲਣ  ਹਿੰਦੂ ਧਰਮ ਵਿਚ ਹੋਯਾ ਹੈ। ਦੂਜੇ ਪਾਸੇ ਉਸ ਦੇ ਜੋਤੀ ਸਵਰੂਪ , ਨਿਰਾਕਾਰ ਅਤੇ ਨਿਰਗੁਣ ਰੂਪ ਨੂ ਮੱਨਣ ਵਾਲੇ ਪੰਥ ਵੀ ਹਨ। ਇਸੇ ਤਰਾਂ ਵੱਖ-ਵੱਖ ਧਰਮਾਂ ਵਿਚ  ਉਸਦੇ ਪ੍ਰਤੀਕ ਸੁਆਮੀ ਮਹਾਵੀਰ, ਯੀਸ਼ੂ , ਵਾਹਿਗੁਰੂ ਆਦਿਕ  ਸਵਰੂਪਾੰ ਦੀ ਪੂਜਾ ਦਾ ਪ੍ਰਚਲਣ ਹੋਯਾ ਹੈ।

ਕਿਸੇ ਵੀ ਰੂਪ ਦੀ ਭਗਤੀ ਕਰੋ, ਕਿਸੇ ਦਾ ਵੀ ਧਿਆਣ ਕਰੋ ਕੋਈ ਸੋਚ-ਵਿਚਾਰ, ਕਿਸੇ ਮੰਤਰ ਦਾ ਜਾਪ ਕਰੋ ,   ਓੁਹ ਸ਼ਕਤੀ ਇਕੋ ਹੀ ਹੈ। ਜਲ ਬਰਫ਼  ਦੇ ਰੂਪ ਵਿੱਚ ਹੋਵੇ ਯਾ ਵਿਸ਼ਨੂੰ  ਦੇ ਰੂਪ ਵਿੱਚ , ਓਹ ਜਲ ਹੀ ਹੈ। ਇਸੇ ਤਰਾੰ ਸਵਰੂਪ ਕੁਝ ਵੀ ਹੋਵੇ , ਓੁਹ ਸ਼ਕਤੀ ਇਕੋ ਹੀ ਹੈ।ਓੁਹਨਾਂ ਵੱਖ-ਵੱਖ ਨਾਮਾੰ ਅਤੇ ਰੂਪਾੰ ਦਾ ਇਕ ਨਾੰਓੁ ਸ਼ਿਵ ਭੀ ਹੈ। ਸ਼ਿਵ ਅਰਥਾਤ ਕਲਿਆਣ। ਉਸ ਸ਼ਕਤੀ ਦੇ ਕਲਿਆਣ ਕਰਣ ਵਾਲੇ ਸਵਰੂਪ ਨੂੰ ਅਸੀਂ ਸ਼ਿਵ ਦੇ  ਰੂਪ ਵਿਚ ਪੂਜਦੇ ਹਾਂ। ਸਤੱ ,ਸ਼ਿਵ, ਸੁੰਦਰ ਉਸੀ ਦਾ ਰੂਪ ਹੈ। ਉਹ ਸੱਚ ਹੈ, ਪੂਰਨ ਸੱਚ ਹੈ; ਸ਼ਿਵ ਅਰਥਾਤ  ਜੋ ਕਿ ਪਰਮ ਸੁੰਦਰ ਹੈ, ਸੰਪੂਰਣ ਹੈ,ਕਲਿਆਣ ਕਰਦਾ ਹੈ। ਓੁਸ ਸ਼ਿਵ ਸਵਰੂਪ ਦੀ ,ਸ਼ਿਵਲਿੰਗ ਦੇ ਤੌਰ ਤੇ ਭਗਤੀ ਦਾ ਇਕ ਖ਼ਾਸ ਦਿਨ ਹੈ--- ਸ਼ਿਵਰਾਤਰੀ।

ਈਸ਼੍ਵਰ ਦੇ ਵੱਖ-ਵੱਖ ਰੂਪਾੰ ਦੀ ਭਗਤੀ ਦਾ ਅਪਣਾ ਵਿਸ਼ੇਸ਼ ਮਹੱਤਵ ਹੈ ਕਿੰਤੂ ਗ੍ਰਹਾੰ ਦੀ ਸਥਿਤਿ ਦੇ ਅਨੁਸਾਰ ਕੁਝ ਤਿੱਥਿਆੰ , ਕੋਈ ਦਿਨ ਐਵੈ ਹੁੰਦੇ ਹਨ ਕਿ ਜੇਕਰ ਉਹਨਾੰ ਦਿਨਾੰ ਵਿਚ ਈਸ਼ਵਰ ਦੇ ਉਸ ਵਿਸ਼ੇਸ਼ ਸਵਰੂਪ ਦੀ ਅਰਾਧਨਾ ਕੀਤੀ ਜਾਵੇ ਤਾੰ ਉਸਦਾ ਵਿਸ਼ੇਸ਼ ਲਾਭ ਹੁੰਦਾ ਹੈ । ਜਨਮਾਸ਼ਟਮੀ ਦੇ ਦਿਨ ਸ਼੍ਰੀ ਕ੍ਰਿਸ਼ਨ ਦੀ ਅਰਾਧਨਾ , ਨਵਰਾਤਰਾੰ ਵਿਚ ਸ਼ਕਤੀ ਦੀ ਅਰਾਧਨਾ , ਬੁੱਧ ਜਯੰਤੀ ਤੇ ਭਗਵਾਨ ਬੁੱਧ ਦੀ ਪੂਜਾ , ਮਹਾਵੀਰ ਜਯੰਤੀ ਤੇ ਮਹਾਵੀਰ ਦੀ ਅਰਾਧਨਾ ---  ਇਹ ਸਾਰਿਆੰ ਦੀ ਅਪਣੀ ਖਾਸ ਮਹੱਤਤਾ ਹੈ। ਏਨਾਂ ਦਿਨਾੰ ਦੇ ਵਿਚ ਸਵਰੂਪ ਵਿਸ਼ੇਸ਼ ਦੀ ਉਪਾਸਨਾ ਕਰਕੇ ਅਸੀਂ ਉਸਦੇ ਹੋਰ ਨੇੜੇ ਹੋ ਜਾੰਦੇ ਹਾਂ ਅਤੇ ਉਸਦੀ ਕਿ੍ਪਾਵਾੰ ਨੂੰ ਲੈਣ ਦੇ ਅਧਿਕਾਰੀ ਬਣ ਜਾੰਦੇ ਹਾਂ।

ਇਸੇ ਲੜੀ ਵਿਚ ਸ਼ਿਵਰਾਤਰੀ ਦੇ ਦਿਨ ਭਗਵਾਨ ਸ਼ਿਵ  ਦੀ ਉਪਾਸਨਾ ਕਰਨ ਦਾ ਇੱਕ ਖਾਸ ਮਹੱਤਵ ਹੈ. ਉਪਾਸਨਾ ਦਾ ਅਰਥ ਹੀ ਹੈ ਨਿਕਟ ਬੈਠਣਾ -- ਉਪ + ਆਸਣ। ਉਪ  ਅਰਥਾਤ ਨਿਕਟ  ਆਸਣ ਅਰਥਾਤ  ਬੈਠਣਾ।ਇਸ ਖਾਸ ਮਿਤੀ ਨੂੰ ਜਦ ਅਸੀਂ ਸ਼ਰਧਾ ਦੇ ਨਾਲ ਪੂਜਾ ਕਰਦੇ ਹਾਂ ਤਾਂ ਜਲਦੀ ਹੀ ਪਰਮੇਸ਼ੁਰ ਦੇ ਖਾਸ ਨੇੜੇ ਹੋ ਜਾੰਦੇ ਹਾਂ ਅਤੇ ਹੋਰ ਨੇੜੇ ਹੁੰਦੇ ਹੀ ਭਗਤੀ ਦੇ ਰਾਹੀਂ  ਇਹ ਮਹਿਸੂਸ ਕਰਦੇ ਹਾਂ ਕਿ ਉਸਦਾ ਚਿੱਤਰ ਸਾਡੇ ਅੰਦਰ ਪ੍ਰਤੀਬਿੰਬਿਤ ਹੋ ਰਿਹਾ ਹੈ। ਉਸ ਪਰਮ ਸ਼ਕਤੀ ਦੇ ਗੁਣਾੰ ਦੇ ਕੁਝ ਅੰਸ਼ ਸਾਡੇ ਭੀਤਰ ਵੀ ਪ੍ਰਵੇਸ਼ ਕਰਣ ਲਗਦੇ ਹਨ।ਚੇਤਨਾ ਗਤਿਸ਼ੀਲ ਹੋ ਜਾੰਦੀ ਹੈ।

ਸ਼ਿਵਰਾਤਰੀ ਦੀ ਸ਼ੁਭ ਵੇਲਾ ਤੇ , ਪਾਵਨ ਦਿਹਾੜੇ ਦੀਆੰ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰਿਆਂ ਅਸੀਸਾਂ ਤੇ ਪਿਆਰ। ਇਸ ਸ਼ੁਭ ਦਿਨ ਤੇ ਤੁਹਾਡਾ ਜੀਵਨ, ਘਰ - ਪਰਿਵਾਰ ਵਿਚ ਪ੍ਰੇਮ , ਅਮਨ ਅਤੇ ਖ਼ੁਸ਼ੀ ਦਾ ਵਾਧਾ ਹੋਵੇ।

ਤੁਹਾਡਾ ਸਿਮਰਨ, ਭਗਤੀ ਅਤੇ ਗਿਆਨ  ਅੱਗੇ ਵੱਧੇ। ਜਿਸ ਤਰਾੰ  ਸ਼ਿਵਲਿੰਗ ਤੇ ਕਲਸ਼ ਦੇ ਰਾਹੀਂ ਜਲ ਦੀ ਧਾਰਾ ਲਗਾਤਾਰ ਅਰਪਿਤ ਹੁੰਦੀ ਰਹਿੰਦੀ ਹੈ , ਉਸੇ ਤਰਾੰ ਤੁਹਾਡੇ ਮਨ ਦੀ ਧਾਰਾ ਨਿਰੰਤਰ ਪਰਮੇਸ਼ੁਰ ਦੇ ਪਾਸੇ ਨੂੰ ਪਰਵਾਹਿਤ ਹੋਵੇ। ਅਤੇ ਤੁਸੀਂ ਈਸ਼ਵਰ ਦੀਆਂ ਕ੍ਰਿਪਾਵਾਂ ਨੂੰ ਪ੍ਰਾਪਤ ਕਰਣ ਦੇ ਹੱਕਦਾਰ ਬਣੋ।

No comments:

Post a Comment