ਮੁਸਕਾਨ ਅਤੇ ਸਾਧਕ
ਇਹ ਜੀਵਨ ਮਨਾਉਣ ਲਈ ਹੈ| ਆਪਣੇ ਜੀਵਨ ਦੇ ਹਰ ਪਲ ਦਾ ਅਨੰਦ ਮਾਣੋ। ਇੱਕ ਸਾਧਕ ਦਾ ਸਿਰਫ ਇੱਕੋ ਉਦੇਸ਼ ਹੁੰਦਾ ਹੈ , ਖੁਸ਼ ਰਹਿਣਾ , ਮੁਸਕਰਾਣਾ ਅਤੇ ਜੀਵਨ ਦੇ ਹਰ ਹਾਲਾਤਾਂ ਵਿਚ ਅਨੰਦ ਮਾਣਨਾ। ਅਜਿਹੇ ਸਾਧਕ ਜਿੱਥੇ ਵੀ ਜਾੰਦੇ ਹਨ , ਉੱਥੇ ਮੁਸਕਾਨ ਵੰਡਦੇ ਹਨ।
ਜੇਕਰ ਤੁਸੀੰ ਕਿਸੇ ਰੁੱਖ 'ਤੇ ਵਿਸ਼ੇਸ਼ ਅਤੇ ਆਕਰਸ਼ਕ ਫੁੱਲ ਵੇਖਦੇ ਹੋ ਅਤੇ ਕਿਸੇ ਹੋਰ ਰੁੱਖ ਤੇ ਵੀ ਉਸੇ ਫੁੱਲ ਨੂੰ ਵੇਖਣਾ ਚਾਹੁੰਦੇ ਹੋ, ਤਂਾ ਆਪਣੇ ਬਾਹਰਲੇ ਉੱਦਮ ਦੇ ਨਾਲ ਕੁਝ ਹਾਸਲ ਨਾ ਹੋਵੇਗਾ। ਤੁਹਾਨੂੰ ਓੁਸ ਰੁੱਖ ਦੇ ਬੀਜ ਦੀ ਖੋਜ ਕਰਨੀ ਪਵੇਗੀ। ਬੀਜ ਜਦ ਧਰਤੀ ਦੇ ਵਿਚ ਬੋਇਆ ਜਾਵੇਗਾ , ਸਿਰਫ ਤਾੰ ਹੀ ਉਹ ਤੁਹਾਨੂੰ ਤੁਹਾਡੀ ਪਸੰਦੀਦਾ ਫੁੱਲ ਦੇ ਸਕਦਾ ਹੈ। ਇਸ ਲਈ, ਸਰੋਤ ਬਹੁਤ ਹੀ ਮਹੱਤਵਪੂਰਣ ਹੈ।
ਉਸੇ ਤਰਾੰ ਜੇ ਤੁਸੀ ਅਪਣੇ ਚਿਹਰੇ ਤੇ ਬਾਹਰਲੇ ਪਾਸੌੰ ਮੁਸਕਾਨ ਲਿਆਉਣ ਲਈ ਕੋਸ਼ਿਸ਼ ਕਰੋ , ਤੁਸੀੰ ਸਫ਼ਲ ਨਾ ਹੋਵੇਗੇ। ਸਰੋਤ ਤੱਕ ਪਹੁੰਚਣ ਦੀ ਕੋਸ਼ਿਸ਼ ਕਰੋ.
* ਧਿਆਨ ਗੁਰੂ ਅਰਚਨਾ ਦੀਦੀ * ਕਹਿੰਦੀ ਹੈ,
"ਮੈ ਹਮੇਸ਼ਾ ਮੁਸਕਰਾੰਦੀ ਰਹਿੰਦੀ ਹਾਂ ਕਿਉਕਿ ਮੈਨੂੰ ਜੀਵਨ ਦਾ ਹਰ ਪਲ ਇਕ ਉਤਸਵ ਜਾਪਦਾ ਹੈ। " ਧਿਆਨ ਵਿਚ ਲੀਨ ਸਾਧਕ ਜਦ ਪਰਮਾਤਮਾ ਦੇ ਨੇੜੇ ਹੁੰਦਾ ਹੈ , ਓੁਹ ਹਰ ਵੇਲੇ ਮਨ ਦੀ ਖ਼ੁਸ਼ੀ ਅਤੇ ਪ੍ਰਸਨਤਾ ਮਹਿਸੂਸ ਕਰਦਾ ਹੈ। ਉਸਨੂੰ ਜੀਵਨ ਦਾ ਹਰ ਪਲ ਆਨੰਦਮਈ ਜਾਪਦਾ ਹੈ। ਫਿਰ ਉਸਦਾ ਹ੍ਦੈ ਅਮਨ, ਪਵਿੱਤਰਤਾ ਅਤੇ ਅਨੰਦ ਨਾਲ ਭਰਪੂਰ ਹੁੰਦਾ ਹੈ। ਮਨ ਦੀ ਇਹ ਅਵਸਥਾ ਚਿਹਰੇ 'ਤੇ ਇਕ ਮੁਸਕਾਨ ਦੇ ਰੂਪ ਵਿਚ ਆਪਣੇ ਆਪ ਹੀ ਝਲਕਣ ਲਗ ਪੈੰਦੀ ਹੈ। ਇਹ ਸਬ ਆਪਣੇ ਆਪ ਹੀ ਵਾਪਰਦਾ ਹੈ ਨਾ ਕਿ ਕਿਸੇ ਬਾਹਰਲੇ ਜ਼ੋਰ ਦੇ ਨਾਲ। ਇਸ ਕਰਕੇ ਸਰੋਤ ਤਕ ਜਾਓ। ਸਿਮਰਨ ਅਤੇ ਧਿਆਨ ਵਿਚ ਡੂੰਗੇ ਉਤਰੋ। ਤੁਹਾਨੂੰ ਅਪਣੇ ਹਰ ਸਵਾਲ ਦਾ ਜਵਾਬ ਲੱਭ ਜਾਵੇਗਾ।
ਮੁਸਕਾਨ ਦਾ ਮਹਤੱਵ ਕਿੱਨੀ ਖ਼ੂਬਸੂਰਤੀ ਨਾਲ ਦਰਸ਼ਾਯਾ ਹੈ। ਜੇਕਰ ਅਸੀਂ ਵੀ ਏਸ ਜੀਵਨ ਨੂੰ ਇਕ ਉਤਸਵ ਦੀ ਭੰਾਤਿ ਮੱਨ ਲਈਏ ਤੇ ਹਰ ਵੇਲੇ ਇਕ ਖ਼ਿੜੇ ਹੌਏ ਫ਼ੁਲੱ ਦੇ ਵਾੰਗੂ ਹਲਕਾ ਅਤੇ ਤਰੋਤਾਜਾ਼ ਰਹਿ ਸਕਦੇ ਹਾੰ ਅਤੇ ਜੀਵਨ ਦੇ ਕਈ ਮਸਲਿਆੰ ਨੂੰ ਸਹਜੇ ਹੀ ਨਿਬਟਾ ਸਕਦੇ ਹਾੰ। ਬਹੁਤ ਬਹੁਤ ਧਨੱਵਾਦ ਦੀਦੀ।
ReplyDelete